Cancer Prevention Videos

Breast Cancer Awareness - ਬ੍ਰੈਸਟ ਕੈਂਸਰ ਜਾਗਰੂਕਤਾ

ਇਹ ਵੀਡੀਉ ਛਾਤੀ ਦੇ ਕੈਂਸਰ ਦੀ ਜਾਗਰਕਤਾ ਦੇ ਲਈ ਹੈ ਅਤੇ ਉਸ ਦੀ ਸ੍ਵਯੰ ਜਾਂਚ ਕਿਵੇਂ ਕੀਤਾ ਜਾਵੇ ਉਸ ਬਾਰੇ ਹੈ। ਹਰ ਔਰਤ ਜਿਸ ਦੀ ਉਮਰ ੨੦ ਸਾਲ ਯਾ ਉਸ ਤੋਂ ਉਪਰ ਹੈ ਉਸ ਨੂੰ ਮਹੀਨੇ ਵਿਚ ਏਕ ਵਾਰ ਆਪਣੇ ਬਰੈਸਟ ਦੀ ਸ੍ਵਯੰ ਜਾਂਚ ਕਰਨੀ ਚਾਹੀਦੀ ਹੈ। ਜਿਵੇਂ ਕਿ ਇਸ ਵੀਡੀਉ ਵਿਚ ਦਿਖਾਇਆ ਗਿਆ ਹੈ, ਜੇ ਕਰ ਕੋਈ ਵੀ ਗਿੱਠ ਬਰੈਸਟ ਚ ਲਗਦੀ ਹੈ ਯ ਫਿਰ ਬਾਹ, ਅਲਸਰ, ਨਿੱਪਲ ਡਿਸਚਾਰਜ ਅਤੇ ਅਸਿਮੈਟਰੀ ਨਜ਼ਰ ਆਵੇ ਤਾਂ ਉਸ ਨੂੰ ਡਾਕਟਰ ਨੂੰ ਜਰੂਰਤ ਦਿਖਾਓ। ਬਰੈਸਟ ਕੈਂਸਰ ਬੋਹਿਤ ਆਮ ਐਕੰਸਰ ਹੈ ਜੋ ਕਿ ਗਿੱਠ ਵਰਗਾ ਹੁੰਦਾ ਹੈ, ਪਰ ਹਰ ਗਿੱਠ ਕੈਂਸਰ ਨਹੀਂ ਹੁੰਦੀ। ਦਸਾ ਵਿਚੋਂ ਅੱਠ ਗਿੱਠ ਕੈਂਸਰ ਨਹੀਂ ਹੁੰਦੀਆ। ਪਰ ਆਪਣੇ ਡਾਕਟਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੋਰ ਛਾਣਬੀਣ ਦੁਆਰਾ ਛਾਤੀ ਦੇ ਇਨ੍ਹਾਂ ਤਬਦੀਲੀਆਂ ਦੇ ਕਾਰਨਾਂ ਦਾ ਪਤਾ ਲਗਾਉਣਾ ਮਹੱਤਵਪੂਰਨ ਹੈ, ਸੁਚੇਤ ਰਹੋ ਅਤੇ ਆਪਣੇ ਆਪ ਨੂੰ ਬਚਾਓ।

Book An Appointment